ਪਨੀਰ ਇਕ ਅਜਿਹਾ ਪਦਾਰਥ ਹੈ। ਜਿਸ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ 'ਚ ਕੀਤੀ ਜਾਂਦੀ ਹੈ। ਭਾਰਤੀ ਉਪ ਮਹਾਂਦੀਪ 'ਚ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ। ਘਰ 'ਚ ਵਿਆਹ ਪਾਰਟੀਆਂ 'ਚ ਇਸ ਨੂੰ ਬਹੁਤ ਜ਼ਿਆਦਾ ਬਣਾਇਆ ਜਾਂਦਾ ਹੈ ਅਤੇ ਲੋਕ ਇਸ ਨੂੰ ਬਹੁਤ ਹੀ ਖੁਸ਼ੀ ਨਾਲ ਖਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਪਨੀਰ ਦੀ ਖੀਰ ਬਣਾਉਣੀ ਦੱਸਦੇ ਹਾਂ।
ਜ਼ਰੂਰੀ ਸਮੱਗਰੀ- 1 ਕਿਲੋ ਪਨੀਰ, 6/5 ਕੱਪ ਦੁੱਧ, 1 ਕੱਪ ਖੰਡ, 2 ਚਮਚ ਕੇਸਰ, 1/2 ਚਮਚ ਪੀਸੀ ਹੋਈ ਇਲਾਇਚੀ, 5 ਬੂੰਦਾਂ ਗੁਲਾਬ ਜਲ, 5 ਬਦਾਮ, 5 ਪਿਸਤੇ।
ਬਣਾਉਣ ਦੀ ਵਿਧੀ
1 ਸਭ ਤੋਂ ਪਹਿਲਾਂ ਪਨੀਰ ਦੇ ਟੁਕੜਿਆਂ ਨੂੰ ਕੱਟ ਲਓ।
2 ਇਸ ਗਰਮ ਤੇਲ 'ਚ ਸੁਨਿਹਰਾ ਹੋਣ ਤਕ ਤਲੋ।
3 ਹੁਣ 2 ਗਲਾਸ ਪਾਣੀ 'ਚ 4 ਵੱਡੇ ਚਮਚ ਖੰਡ ਦੇ ਪਾ ਕੇ ਚਾਸ਼ਨੀ ਬਣਾ ਲਓ। ਤਲੇ ਹੋਏ ਪਨੀਰ ਨੂੰ ਚਾਸ਼ਨੀ 'ਚ ਪਾਓ।
4 ਇਸ ਤੋਂ ਬਾਅਦ ਕੇਸਰ ਨੂੰ ਕੋਸੇ ਦੁੱਧ ਦੇ ਘੋਲ 'ਚ ਮਿਲਾਓ।
5 ਕੜਾਹੀ 'ਚ ਦੁੱਧ ਨੂੰ ਉਦੋਂ ਤਕ ਉਬਾਲੋ ਜਦੋਂ ਤਕ ਇਹ ਢਾਈ ਕੱਪ ਨਾ ਰਹਿ ਜਾਵੇ।
6 ਹੁਣ ਇਸ 'ਚ ਕੇਸਰ, ਇਲਾਇਚੀ ਅਤੇ ਗੁਲਾਬ ਜਲ ਮਿਲਾਓ ਅਤੇ ਚੰਗੀ ਤਰ੍ਹਾਂ ਘੋਲ ਲਓ।
7 ਇਸ ਨੂੰ ਗੈਸ ਤੋਂ ਹਟਾ ਕੇ ਇਸ 'ਚ ਚਾਸ਼ਨੀ 'ਚ ਪਾਇਆ ਹੋਇਆ ਪਨੀਰ ਮਿਲਾਓ।
8 ਠੰਡਾ ਹੋਣ 'ਚ ਫਰਿੱਜ 'ਚ ਰੱਖ ਦਿਓ ਅਤੇ ਬਦਾਮ ਅਤੇ ਪਿਸਤੇ ਨਾਲ ਸਜਾ ਕੇ ਪਰੋਸੋ।